Welcome to the official Website of Government Kirti College, Nial-Patran, Patiala (Punjab)

Single post

NSS 1 day Camp News from Vishal Kumar (Student)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਕੈਪ਼।
ਸਰਕਾਰੀ ਕਿਰਤੀ ਕਾਲਜ ਨਿਆਲ (ਪਾਤੜਾਂ) ਵਿੱਚ 6 ਨਵੰਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ ਕੈਪ਼ ਦਾ ਆਯੋਜਨ ਰਾਸ਼ਟਰੀ ਸੇਵਾ ਯੋਜਨਾ (NSS)ਵੱਲੋਂ ਪ੍ਰਿੰਸੀਪਲ ਵੀਨਾ ਕੁਮਾਰੀ ਜੀ ਦੀ ਸਰਪ੍ਰਸਤੀ ਹੇਠ NSS ਦੇ ਪੋ੍ਗਰਾਮ ਅਫਸਰ ਡਾ.ਰਮਨਦੀਪ ਕੌਰ , ਪ੍ਰੋ-ਸਤਨਾਮ ਦਾਸ ,ਪ੍ਰੋ-ਹਰਮੀਤ ਸਿੰਘ ਦੀ ਯੋਗ ਅਗਵਾਈ ਹੇਠਾਂ ਲਗਾਇਆ ਗਿਆ। ਇਸ ਇੱਕ ਰੋਜ਼ਾ ਕੈਪ਼ ਵਿੱਚ ਕੁੱਲ 110 ਵਲੰਟੀਅਰਾਂ ਨੇ ਹਿੱਸਾ ਲਿਆ, ਜਿਸ ਵਿੱਚ 46 ਮੁੰਡੇ ਵਲੰਟੀਅਰਾਂ ਅਤੇ 66 ਕੁੜੀਆਂ ਵਲੰਟੀਅਰਾਂ ਨੇ ਨਿਸਕਾਮ ਸੇਵਾ ਦੀ ਭਾਵਨਾ ਨਾਲ ਇਸ ਇੱਕ ਰੋਜ਼ਾ ਕੈਪ਼ ਵਿੱਚ ਭਾਗ ਲਿਆ।
ਸਾਰੇ ਵਲੰਟੀਅਰਾਂ ਤੈਅ ਸਮੇਂ ਅਨੁਸਾਰ ਸਵੇਰੇ 9:30 ਵਜੇ ਕਾਲਜ ਦੀ ਸਟੇਜ ਕੋਲ ਇੱਕਠੇ ਹੋ ਗਏ। ਪੋ੍ਗਰਾਮ ਅਫਸਰ ਵਲੋਂ ਵਲੰਟੀਅਰਾਂ ਦੀ ਹਾਜਰੀ ਲਾਉਣ ਪਿੱਛੋਂ, ਉਹਨਾਂ ਨੂੰ ਬਰਾਬਰ ਦੇ ਗਰੁੱਪਾਂ ਵਿੱਚ ਵੰਡ ਕੇ, ਉਹਨਾਂ ਲਈ ਤੈਅਸ਼ੁਦਾ ਪੋ੍ਜੈਕਟਾਂ ਤੇ ਸਾਰੇ ਵਲੰਟੀਅਰਾਂ ਨੂੰ ਰਵਾਨਾ ਕਰ ਦਿੱਤਾ ਗਿਆ। ਸਾਰੇ ਵਲੰਟੀਅਰ ਪੂਰੀ ਮਿਹਨਤ ਤੇ ਲਗਨ ਨਾਲ ਆਪਣਾ ਕੰਮ ਕਰ ਰਹੇ ਸੀ। ਪ੍ਰੋਗਰਾਮ ਅਫਸਰ ਅਤੇ ਪਿ੍ਸੀਪਲ ਮੈਡਮ ਨੇ ਵੀ ਵਲੰਟੀਅਰਾਂ ਵੱਲੋ ਕੰਮਾਂ ਦਾ ਨਿਰੀਖਣ ਕੀਤਾ। ਪ੍ਰੋਗਰਾਮ ਅਫਸਰ ਅਤੇ ਪ੍ਰਿੰਸੀਪਲ ਮੈਡਮ ਵਲੰਟੀਅਰਾਂ ਦੇ ਕੰਮ ਤੋਂ ਕਾਫ਼ੀ ਖੁਸ਼ ਸਨ। ਵਲੰਟੀਅਰਾਂ ਨੇ ਇਸ ਇੱਕ ਰੋਜ਼ਾ ਕੈਪ਼ ਦੌਰਾਨ ਹੀ ਸਟਾਫ ਰੂਮ, ਕਾਮਨ ਰੂਮ, ਸਾਈਬਰ ਹੱਬ ਰੂਮ, ਸਟੇਜ਼ ਦੇ ਆਲੇ-ਦੁਆਲੇ, ਪਾਰਕ, ਮੇਨ ਗੇਟ ਦੇ ਨੇੜੇ ਸਫਾਈ ਸਮੇਤ ਦਰੱਖਤਾਂ ਨੂੰ ਕਲੀ ਕਰਨਾਂ, ਬਾਸਕਟਬਾਲ ਕੋਰਟ ਦੀ ਸਫਾਈ ਤੇ ਪੇਂਟ ਨਾਲ ਨਿਸ਼ਾਨੀ ਪੱਕੀ ਕਰਨਾ, ਸਟੇਜ਼ ਨੇੜੇ ਮਿੱਟੀ ਪਾ ਕੇ ਪੱਧਰ ਕਰਨਾ ਆਦਿ ਕੰਮਾਂ ਨੂੰ ਪੂਰਾ ਕਰਕੇ, ਇਸ ਇੱਕ ਰੋਜ਼ਾ ਕੈਪ਼ ਨੂੰ ਸਫਲ ਬਣਾਉਣ ਵਿੱਚ ਵਲੰਟੀਅਰਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ।
ਦੁਪਿਹਰ 1:30 ਵਜੇ ਤੱਕ ਵਲੰਟੀਅਰਾਂ ਨੇ ਆਪਣੇ ਪੋ੍ਜੈਕਟਾਂ ਨੂੰ ਪੂਰਾ ਕਰ ਲਿਆ ਸੀ। ਵਲੰਟੀਅਰਾਂ ਲਈ ਰਿਫਰੈਸਮੈਂਟ ਦਾ ਪ੍ਬੰਧ ਵਲੰਟੀਅਰਾਂ ਵਲੋਂ ਹੀ ਕੀਤਾ ਹੋਇਆ ਸੀ। ਸਾਰਿਆਂ ਵਲੰਟੀਅਰਾਂ ਨੂੰ ਰਿਫਰੈਸਮੈਂਟ ਦਿੱਤੀ ਗਈ ਤੇ ਉਸ ਤੋਂ ਬਾਅਦ ਸੱਭਿਆਚਾਰਕ ਸੈਸ਼ਨ ਦੀ ਸ਼ੁਰੂਆਤ ਹੋਈ, ਜਿਸ ਵਿੱਚ ਪ੍ਰਿੰਸੀਪਲ ਮੈਡਮ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ। ਪੋ੍ਗਰਾਮ ਅਫਸਰ ਪੋੑ-ਹਰਮੀਤ ਸਿੰਘ ਜੀ ਨੇ ਇੱਕ ਰੋਜ਼ਾ ਕੈਪ਼ ਦੌਰਾਨ ਹੋਏ ਕੰਮਾਂ ਦੀ ਵੇਰਵਾ ਪ੍ਰਿੰਸੀਪਲ ਮੈਡਮ ਨੂੰ ਦੱਸਿਆ। ਉਸ ਤੋਂ ਬਾਅਦ ਵਲੰਟੀਅਰਾਂ ਨੇ ਗੀਤ, ਕਵਿਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਸਭਿਆਚਾਰਕ ਸੈਸ਼ਨ ਦੌਰਾਨ ਵਲੰਟੀਅਰਾਂ ਵਿੱਚ ਛੁਪੀਆਂ ਪੑਤੀਭਾਵਾਂ ਨੂੰ ਸਟੇਜ਼ ਮਿਲਿਆ। ਉਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੂੰ ਵਲੰਟੀਅਰਾਂ ਨਾਲ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਬੁਲਾਇਆ ਗਿਆ। ਪ੍ਰਿੰਸੀਪਲ ਮੈਡਮ ਵਲੋਂ ਵਲੰਟੀਅਰਾਂ ਵਲੋਂ ਕੀਤੇ ਕੰਮਾਂ ਦੀ ਸਲਾਘਾ ਕੀਤੀ ਅਤੇ ਪੋ੍ਗਰਾਮ ਅਫਸਰਾਂ ਨੂੰ ਵਲੰਟੀਅਰਾਂ ਦੀ ਯੋਗ ਅਗਵਾਈ ਲਈ ਵਧਾਈ ਦਿੱਤੀ। ਇਸ ਕੈਪ਼ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛੱਕੋ, ਦੇ ਉਪਦੇਸ਼ ਨੂੰ ਸਾਰਥਕ ਕਰ ਦਿੱਤਾ। ਸਮੇਂ ਨੂੰ ਦੇਖਦੇ ਹੋਏ ਕਰੀਬ 3:00 ਵਜੇ ਕੈਪ਼ ਨੂੰ ਸਮਾਪਤ ਕਰ ਦਿੱਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੀਂ ਪ੍ਰਕਾਸ਼ ਪੁਰਬ ਨੂੰ ਸਮਰਪਿਤ NSS ਦਾ ਇੱਕ ਰੋਜ਼ ਕੈਪ਼ ਵਲੰਟੀਅਰਾਂ ਦੀ ਕਾਰਗੁਜਾਰੀ ਅਤੇ ਕੈਪ਼ ਦੇ ਦੌਰਾਨ ਹੋਏ ਕੰਮਾਂ ਨੂੰ ਦੇਖਦੇ ਬਹੁਤ ਜ਼ਿਆਦਾ ਸਫਲ ਰਿਹਾ। ਜਿਸ ਲਈ ਸਾਰੇ ਵਲੰਟੀਅਰ ਅਤੇ NSS ਦੇ ਪੋ੍ਗਰਾਮ ਅਫ਼ਸਰ ਡਾ.ਰਮਨਦੀਪ ਕੌਰ , ਪ੍ਰੋ-ਸਤਨਾਮ ਦਾਸ ,ਪ੍ਰੋ-ਹਰਮੀਤ ਸਿੰਘ ਵਧਾਈ ਦੇ ਪਾਤਰ ਹਨ।

Leave a Comment

Govt Kirti College Nial, Patran